ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਹਰ ਵਿਅਕਤੀ ਲਈ ਪਹੁੰਚਯੋਗ ਸਿਹਤ ਸੰਭਾਲ ਪ੍ਰਣਾਲੀ ਦਾ ਮਹੱਤਵ ਸਮਝਾਇਆ ਹੈ। ਹਰ ਸਾਲ 24 ਮਾਰਚ ਨੂੰ ਮਨਾਏ ਜਾਣ ਵਾਲੇ ‘ਵਿਸ਼ਵ ਟੀਬੀ ਦਿਵਸ’ ਮੌਕੇ ਆਪਣੇ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਕੋਵਿਡ- 19 ਖ਼ਿਲਾਫ਼ ਲੜਾਈ ’ਚ ‘ਨੈਸ਼ਨਲ ਟੀਬੀ ਐਲਿਮੀਨੇਸ਼ਨ ਪ੍ਰੋਗਰਾਮ’ ਦੇ ਸਾਰੇ ਮੈਂਬਰ ਡਟੇ ਹੋਏ ਸਨ। -ਪੀਟੀਆਈ