ਕੋਲਕਾਤਾ: ਉੱਤਰੀ ਕੋਲਕਾਤਾ ਦੀ ਅਹੀਰੀਟੋਲਾ ਲੇਨ ’ਚ ਭਾਰੀ ਮੀਂਹ ਦੌਰਾਨ ਅੱਜ ਇੱਕ ਇਮਾਰਤ ਕਾਰਨ ਡਿੱਗਣ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਹੋਰ ਜ਼ਖ਼ਮੀ ਹੋਏ ਹਨ। ਦੂਜੇ ਪਾਸੇ ਮੰਗਲਵਾਰ ਸ਼ਾਮ ਤੋਂ ਪੈ ਰਹੇ ਮੀਂਹ ਕਾਰਨ ਮਹਾਨਗਰ ਦੇ ਕਈ ਹਿੱਸਿਆਂ ’ਚ ਪਾਣੀ ਜਮ੍ਹਾਂ ਹੋ ਗਿਆ ਅਤੇ ਜਨਜੀਵਨ ਲੀਹੋਂ ਲੱਥਾ ਰਿਹਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 6.40 ਵਜੇ ਵਿੱਚ ਵਾਪਰੀ। ਇਹ ਇਲਾਕਾ ਸ਼ਹਿਰ ਦੇ ਸਭ ਤੋਂ ਪੁਰਾਣੇ ਇਲਾਕਿਆਂ ਵਿੱਚੋਂ ਇੱਕ ਹੈ। -ਪੀਟੀਆਈ