ਵਾਰਾਨਸੀ: ਗਿਆਨਵਾਪੀ ਮਸਜਿਦ ਕੰਪਲੈਕਸ ’ਚ ਮਿਲੇ ਢਾਂਚੇ, ਜਿਸ ਦੇ ‘ਸ਼ਿਵਲਿੰਗ’ ਹੋਣ ਦਾ ਦਾਅਵਾ ਕੀਤਾ ਗਿਆ ਹੈ, ਦੀ ‘ਕਾਰਬਨ ਡੇਟਿੰਗ’ ਬਾਰੇ ਫ਼ੈਸਲਾ ਸਥਾਨਕ ਅਦਾਲਤ 14 ਨੂੰ ਸੁਣਾਏਗੀ। ਜ਼ਿਕਰਯੋਗ ਹੈ ਕਿ ਢਾਂਚੇ ਦੀ ਕਾਰਬਨ ਡੇਟਿੰਗ ਕਰਵਾਉਣ ਬਾਰੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਿੰਦੂ ਪਟੀਸ਼ਨਕਰਤਾ ਧਿਰਾਂ ਨੇ ਅਦਾਲਤ ਦੀ ਨਿਗਰਾਨੀ ਵਿਚ ਕਰਵਾਏ ਵੀਡੀਓ ਸਰਵੇਖਣ ਦੌਰਾਨ ਦਾਅਵਾ ਕੀਤਾ ਸੀ ਕਿ ਮਸਜਿਦ ਦੇ ਤਲਾਅ ਵਿਚ ‘ਸ਼ਿਵਲਿੰਗ’ ਮਿਲਿਆ ਹੈ। ਮੁਸਲਿਮ ਧਿਰਾਂ ਨੇ ਦਾਅਵਾ ਖਾਰਜ ਕਰਦਿਆਂ ਕਿਹਾ ਸੀ ਕਿ ਇਹ ਸ਼ਿਵਲਿੰਗ ਨਹੀਂ ਬਲਕਿ ਫੁਹਾਰਾ ਹੈ। ਪਟੀਸ਼ਨ ’ਤੇ ਸੁਣਵਾਈ ਅੱਜ ਮੁਕੰਮਲ ਹੋ ਗਈ ਤੇ ਅਦਾਲਤ ਨੇ ਕਿਹਾ ਕਿ 14 ਅਕਤੂਬਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ। -ਪੀਟੀਆਈ