ਲਖਨਊ: ਰਾਸ਼ਟਰੀ ਕਿਸਾਨ ਮੰਚ ਨੇ ਅੱਜ ਕਿਹਾ ਕਿ ਉਹ ਅਗਲੇ ਤਿੰਨ ਮਹੀਨਿਆਂ ਵਿੱਚ ਇਕ ਕਰੋੜ ਮੈਂਬਰ ਬਣਾ ਕੇ ਅਗਾਮੀ ਉੱਤਰ ਪ੍ਰਦੇਸ਼ ਅਸੈਂਬਲੀ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਕਿਸਾਨ ਮੰਚ ਦੇ ਕੌਮੀ ਪ੍ਰਧਾਨ ਸ਼ੇਖਰ ਦੀਕਸ਼ਿਤ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਤਾਂ ਹੀ ਮਿਲਣਗੇ ਜਦੋਂ ਉਹ ਲੋਕ ਸਭਾ ਤੇ ਸੂਬਾਈ ਅਸੈਂਬਲੀਆਂ ’ਚ ਦਾਖ਼ਲ ਹੋਣਗੇ। -ਪੀਟੀਆਈ