ਨਵੀਂ ਦਿੱਲੀ, 8 ਸਤੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਕ ਕਿੰਨਰ ਮਹਿਲਾ (ਟਰਾਂਸਜੈਂਡਰ) ਨੂੰ ਕੈਬਿਨ ਕਰੂ ਮੈਂਬਰ ਦੀ ਨੌਕਰੀ ਦੇਣ ਤੋਂ ਇਨਕਾਰ ਕਰਨ ’ਤੇ ਏਅਰ ਇੰਡੀਆ ਖ਼ਿਲਾਫ਼ ਦਾਇਰ ਅਪੀਲ ਉਤੇ ਸੁਣਵਾਈ ਤਿੰਨ ਹਫ਼ਤਿਆਂ ਬਾਅਦ ਕੀਤੀ ਜਾਵੇਗੀ। ਅਦਾਲਤੀ ਬੈਂਚ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਸੂਚੀ ਵਿਚ ਹੈ ਤੇ ਤਿੰਨ ਹਫ਼ਤੇ ਬਾਅਦ ਸੁਣਿਆ ਜਾਵੇਗਾ।
-ਪੀਟੀਆਈ