ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਬੱਸ ਸਮੇਤ ਕੁਝ ਹੋਰ ਵਾਹਨਾਂ ਦੇ ਢਿੱਗਾਂ ਦੀ ਲਪੇਟ ਵਿੱਚ ਆਉਣ ਕਰਕੇ ਵਾਪਰੇ ਹਾਦਸੇ ਵਿੱਚ ਅੱਜ ਮਲਬੇ ਹੇਠੋਂ ਤਿੰਨ ਹੋਰ ਲਾਸ਼ਾਂ ਮਿਲਣ ਨਾਲ ਕੁੱਲ ਮੌਤਾਂ ਦੀ ਗਿਣਤੀ 17 ਹੋ ਗਈ ਹੈ। ਦਸ ਲਾਸ਼ਾਂ ਬੁੱਧਵਾਰ ਨੂੰ ਤੇ ਚਾਰ ਲਾਸ਼ਾਂ ਵੀਰਵਾਰ ਨੂੰ ਬਰਾਮਦ ਹੋ ਗਈਆਂ ਸਨ। ਹੁਣ ਤੱਕ 13 ਲੋਕਾਂ ਨੂੰ ਜ਼ਖ਼ਮੀ ਹਾਲਤ ’ਚ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। 13 ਦੇ ਕਰੀਬ ਵਿਅਕਤੀ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਸ ਦੌਰਾਨ ਅੱਜ ਸ਼ਾਮੀਂ 4:40 ਵਜੇ ਦੇ ਕਰੀਬ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਜਦੋਂ ਹਾਦਸੇ ਵਾਲੀ ਥਾਂ ਨੇੜਿਓ ਲੰਘੀ ਤਾਂ ਬੱਸ ’ਤੇ ਵੱਡੇ ਪੱਥਰ ਡਿੱਗਣ ਕਰਕੇ ਇਸ ਵਿੱਚ ਸਵਾਰ ਮਹਿਲਾ ਤੇ ਲੜਕਾ ਜ਼ਖ਼ਮੀ ਹੋ ਗਏ। -ਪੀਟੀਆਈ