ਤਿਰੂਵਨੰਤਪੁਰਮ, 28 ਅਗਸਤ
ਕੇਰਲਾ ਵਿੱਚ ਕਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਅਗਲੇ ਹਫਤੇ ਤੋਂ ਪੂਰੇ ਰਾਜ ਵਿਚ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਦੇਸ਼ ਭਰ ਦੇ ਮੁਕਾਬਲੇ ਕੇਰਲਾ ਵਿਚ ਕਰੋਨਾ ਦੇ ਵੱਡੀ ਗਿਣਤੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਥੇ ਸ਼ੁੱਕਰਵਾਰ ਨੂੰ 32,801 ਮਰੀਜ਼ਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਤੇ 179 ਜਣਿਆਂ ਦੀ ਮੌਤ ਹੋ ਗਈ। ਇਥੇ ਲਗਾਤਾਰ ਤੀਜੇ ਦਿਨ 30 ਹਜ਼ਾਰ ਤੋਂ ਜ਼ਿਆਦਾ ਪੀੜਤ ਮਰੀਜ਼ ਮਿਲੇ। ਇਹ ਵੀ ਦੱਸਣਾ ਬਣਦਾ ਹੈ ਕਿ ਪੰਜ ਦਿਨਾਂ ਵਿਚ ਦੇਸ਼ ਭਰ ਵਿਚ ਆਏ ਕੁੱਲ ਕਰੋਨਾ ਕੇਸਾਂ ਵਿਚੋਂ ਕੇਰਲ ਦੇ ਹੀ 66 ਫੀਸਦੀ ਕੇਸ ਹਨ।