ਕੋਚੀ (ਕੇਰਲ), 12 ਅਕਤੂਬਰ
ਕੇਰਲ ‘ਚ ਕਥਿਤ ਤੌਰ ‘ਤੇ ਮਨੁੱਖੀ ਬਲੀ ਦੇ ਇਰਾਦੇ ਨਾਲ ਦੋ ਔਰਤਾਂ ਦੇ ਕਤਲ ਕੇਸ ਦੇ ਤਿੰਨ ਮੁਲਜ਼ਮਾਂ ਨੂੰ ਅੱਜ ਸਵੇਰੇ ਅਦਾਲਤ ‘ਚ ਪੇਸ਼ ਕੀਤਾ ਗਿਆ। ਮੰਗਲਵਾਰ ਨੂੰ ਮਾਮਲੇ ‘ਚ ਮੁਲਜ਼ਮ ਭਾਗਵਲ ਸਿੰਘ, ਉਸਦੀ ਪਤਨੀ ਲੈਲਾ ਅਤੇ ਮੁਹੰਮਦ ਸ਼ਫੀ ਦੇ ਬਿਆਨ ਦਰਜ ਕੀਤੇ ਗਏ। ਮੁਲਜ਼ਮਾਂ ਨੇ ਆਪਣੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਕਥਿਤ ਤੌਰ ‘ਤੇ ਔਰਤਾਂ ਦੀ ਬਲੀ ਦਿੱਤੀ ਸੀ।