ਕੋਚੀ, 11 ਅਪਰੈਲ
ਵਿਦੇਸ਼ੀ ਭਾਰਤੀ ਕਾਰੋਬਾਰੀ ਐੱਮਏ ਯੂਸਫ ਅਲੀ ਸਣੇ ਸੱਤ ਲੋਕਾਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਅੱਜ ਸਵੇਰੇ ਕੇਰਲਾ ਦੇ ਕੋਚੀ ਨੇੜੇ ਹੰਗਾਮੀ ਹਾਲਤ ਵਿੱਚ ਦਲਦਲ ਵਿਚ ਉਤਰਨਾ ਪਿਆ। ਪੁਲੀਸ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਯੂਸਫ਼ ਅਲੀ, ਉਸ ਦੀ ਪਤਨੀ ਅਤੇ ਲੁਲੂ ਸਮੂਹ ਤਿੰਨ ਮੁਲਾਜ਼ਮ ਅਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਰੇ ਯਾਤਰੀ ਸੁਰੱਖਿਅਤ ਹਨ।