ਤਿਰੂਵਨੰਤਪੁਰਮ, 26 ਦਸੰਬਰ
ਕੇਰਲਾ ਕਾਂਗਰਸ ਦੇ ਮੁਖੀ ਕੇ. ਸੁਧਾਕਰਨ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪਾਰਟੀ ਵਿਚ ਬਾਕੀਆਂ ਵਾਂਗ ਹੀ ਹਨ ਤੇ ਜੇ ਉਹ ਪਾਰਟੀ ਦੇ ਹੁਕਮਾਂ ਨੂੰ ਨਹੀਂ ਮੰਨਦੇ ਤਾਂ ਬਾਹਰ ਜਾਣਾ ਪਵੇਗਾ। ਕਨੂੰਰ ਵਿਚ ਸੁਧਾਕਰਨ ਨੇ ਕਿਹਾ ਕਿ ਥਰੂਰ ਵੱਲੋਂ ਵਿਵਾਦਤ ਹਾਈ-ਸਪੀਡ ਰੇਲ ਪ੍ਰਾਜੈਕਟ ਬਾਰੇ ਲਿਆ ਸਿਆਸੀ ਸਟੈਂਡ ਕਿ ਉਨ੍ਹਾਂ ਨੂੰ ਇਸ ਦਾ ਅਧਿਐਨ ਕਰਨ ਲਈ ਹੋਰ ਸਮਾਂ ਚਾਹੀਦਾ ਹੈ, ਠੀਕ ਨਹੀਂ ਹੈ। ਇਸ ਪ੍ਰਾਜੈਕਟ ਨੂੰ ਰਾਜ ਸਰਕਾਰ ਲਾਗੂ ਕਰ ਰਹੀ ਹੈ। ਦੱਸਣਯੋਗ ਹੈ ਕਿ ਕਾਂਗਰਸ ਤੇ ਯੂਡੀਐਫ ਦੇ ਸਾਰੇ ਸੰਸਦ ਮੈਂਬਰ ਇਸ ਪ੍ਰਾਜੈਕਟ ਵਿਰੁੱਧ ਕੇਂਦਰੀ ਰੇਲ ਮੰਤਰੀ ਨੂੰ ਮਿਲੇ ਹਨ, ਇਸ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਤੇ ਵਿੱਤੀ ਮੁੱਦਿਆਂ ਦਾ ਹਵਾਲਾ ਦਿੱਤਾ ਗਿਆ ਹੈ। ਹਾਲਾਂਕਿ ਥਰੂਰ ਮੰਤਰੀ ਨੂੰ ਨਹੀਂ ਮਿਲੇ ਤੇ ਹੋਰ ਸਮਾਂ ਮੰਗਿਆ। -ਪੀਟੀਆਈ