ਕੋਝੀਕੋਡ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਕੇਰਲ ਦੀ ਖੱਬੇ ਪੱਖੀ ਸਰਕਾਰ ’ਤੇ ਇਸਲਾਮਿਕ ਅਤਿਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਸੂਬਾ ਇਸ ਦੀ ਜਨਮ ਭੂਮੀ ਬਣ ਗਿਆ ਹੈ। ਭਾਜਪਾ ਪ੍ਰਧਾਨ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਸੀਪੀਆਈ (ਐੱਮ) ਦੀ ਅਗਵਾਈ ਵਾਲੀ ਐੱਲਡੀਐੱਫ ਸਰਕਾਰ ਹਮੇਸ਼ਾ ਇਹ ਦਿਖਾਵਾ ਕਰਦੀ ਹੈ ਕਿ ਉਹ ਸਮਾਜ ਦੇ ਹਰ ਵਰਗ ਨਾਲ ਇੱਕੋ ਜਿਹਾ ਵਿਹਾਰ ਕਰਦੀ ਹੈ ਪਰ ਉਨ੍ਹਾਂ ਦੀ ਨੀਤੀ ‘ਫਰਜ਼ੀ ਧਰਮ ਨਿਰਪੱਖਤਾ’ ਵਾਲੀ ਹੈ। ਸਮਾਜ ਦੇ ਇਕ ਵਰਗ ਨਾਲ ਵਿਸ਼ੇਸ਼ ਵਿਹਾਰ ਕਰੋ ਤੇ ਦੂਜੇ ਨੂੰ ਵੰਡਣ ਦੀ ਕੋਸ਼ਿਸ਼ ਕਰੋ। ਨੱਢਾ ਨੇ ਦੋਸ਼ ਲਾਇਆ, ‘ਉਹ (ਐਲਡੀਐੱਫ ਸਰਕਾਰ) ਨਿਰਪੱਖ ਹੋਣ ਦਾ ਦਾਅਵਾ ਕਰਦੀ ਹੈ ਪਰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਉਹ ਇਸਲਾਮੀ ਅਤਿਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਕੇਰਲਾ ਇਸਲਾਮੀ ਅਤਿਵਾਦ ਦੀ ਜਨਮਭੂਮੀ ਬਣਦਾ ਜਾ ਰਿਹਾ ਹੈ। -ਪੀਟੀਆਈ