ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕੇਂਦਰੀ ਵਿਦਿਆਲਿਆ ਵੱਲੋਂ ਪਹਿਲੀ ਜਮਾਤ ’ਚ ਦਾਖ਼ਲੇ ਲਈ ਉਮਰ ਯੋਗਤਾ ਛੇ ਸਾਲ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ਅੱਜ ਖਾਰਜ ਕਰ ਦਿੱਤੀਆਂ ਹਨ। ਅਰਜ਼ੀਆਂ ’ਚ ਕਿਹਾ ਗਿਆ ਸੀ ਕਿ ਕੇਂਦਰੀ ਵਿਦਿਆਲਿਆ ਸੰਗਠਨ ਵੱਲੋਂ ਅਚਾਨਕ ਘੱਟੋ ਘੱਟ ਉਮਰ 5 ਤੋਂ ਵਧਾ ਕੇ ਛੇ ਸਾਲ ਕੀਤੇ ਜਾਣਾ ਪੱਖਪਾਤੀ ਫ਼ੈਸਲਾ ਹੈ। ਜਸਟਿਸ ਰੇਖਾ ਪੱਲੀ ਨੇ ਕਿਹਾ ਕਿ ਉਹ ਪਟੀਸ਼ਨਾਂ ਖਾਰਜ ਕਰ ਰਹੇ ਹਨ ਜਿਸ ਦੇ ਵਿਸਥਾਰਤ ਹੁਕਮ ਛੇਤੀ ਜਾਰੀ ਕੀਤੇ ਜਾਣਗੇ। ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸੌਲਿਸਟਰ ਜਨਰਲ ਚੇਤਨ ਸ਼ਰਮਾ ਨੇ ਦਲੀਲ ਦਿੱਤੀ ਕਿ ਕੇਂਦਰੀ ਵਿਦਿਆਲਿਆ ’ਚ ਦਾਖ਼ਲਾ ਲੈਣ ਦੇ ਇੱਛੁਕ ਬੱਚੇ ਅਗਲੇ ਸਾਲ ਯੋਗ ਹੋ ਜਾਣਗੇ। -ਪੀਟੀਆਈ