ਦੇਹਰਾਦੂਨ, 6 ਮਈ
ਉੱਤਰਾਖੰਡ ਦੇ ਕੇਦਾਰਨਾਥ ਧਾਮ ਦੇ ਕਪਾਟ ਛੇ ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਸਵੇਰੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਸਮੇਤ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਮੌਜੂਦਗੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਲੋਕ ਭਲਾਈ ਲਈ ਪਹਿਲਾ ਰੁਦਰਾਭਿਸ਼ੇਕ ਕੀਤਾ ਗਿਆ। ਜੈਕਾਰਿਆਂ ਨਾਲ ਸਵੇਰੇ 06.25 ‘ਤੇ ਪੂਜਾ ਤੋਂ ਬਾਅਦ ਕੇਦਾਰਨਾਥ ਮੰਦਰ ਦਾ ਕਪਾਟ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ।