ਕਠੂਆ/ਜੰਮੂ, 19 ਸਤੰਬਰ
ਕਠੂਆ ਜ਼ਿਲ੍ਹੇ ’ਚ ਜੰਮੂ-ਪਠਾਨਕੋਟ ਕੌਮੀ ਮਾਰਗ ’ਤੇ ਟਰੱਕ ਨੂੰ ਅੱਗ ਲੱਗਣ ਕਾਰਨ ਉਸ ’ਚ ਸਵਾਰ ਇੱਕ ਵਿਅਕਤੀ ਜਿਊਂਦਾ ਸੜ ਗਿਆ। ਮ੍ਰਿਤਕ ਦੀ ਹਾਲੇ ਪਛਾਣ ਨਹੀਂ ਹੋਈ। ਉਹ ਟਰੱਕ ਡਰਾਈਵਰ ਦਾ ਸਹਾਇਕ ਸੀ। ਐਤਵਾਰ ਉਹ ਜੰਮੂ ਵੱਲ ਜਾ ਰਹੇ ਸਨ ਕਿ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਡਰਾਈਵਰ ਨੇ ਤੁਰੰਤ ਟਰੱਕ ਤੋਂ ਛਾਲ ਮਾਰ ਦਿੱਤੀ ਪਰ ਸਹਾਇਕ ਬਾਹਰ ਨਹੀਂ ਨਿਕਲ ਸਕਿਆ। -ਪੀਟੀਆਈ