ਨਵੀਂ ਦਿੱਲੀ, 8 ਫਰਵਰੀ
ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਦਸੰਬਰ 2022 ਤਕ ਰੇਲ ਸੇਵਾ ਦਾ ਵਿਸਥਾਰ ਕਸ਼ਮੀਰ ਤਕ ਹੋ ਜਾਵੇਗਾ ਅਤੇ ਇਸੇ ਰੇਲਵੇ ਲਾਈਨ ’ਤੇ ਚੇਨਾਬ ਪੁਲ ਬਣ ਰਿਹਾ ਹੈ ਜੋ ਵਿਸ਼ਵ ਦਾ ਸਭ ਤੋਂ ਉੱਚਾ ਪੁਲ ਹੋਵੇਗਾ। ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਰਾਜਸਭਾ ਵਿੱਚ ਜੰਮੂ ਕਸ਼ਮੀਰ ਪੁਨਰਗਠਨ(ਸੋਧ)ਬਿਲ ’ਤੇ ਚਰਚਾ ਵਿਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਚੇਨਾਬ ’ਤੇ ਬਣ ਰਹੇ ਪੁਲ ਦੀ ਉਚਾਈ 359 ਮੀਟਰ ਹੈ, ਜਿਸ ਦਾ ਨਿਰਮਾਣ ਕਾਰਜ ਅਗਲੇ ਸਾਲ ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਰੇਲਵੇ ਜੰਮੂ ਤੋਂ ਲੈ ਕੇ ਬਾਰਾਮੂਲਾ ਤਕ ਰੇਲਵੇ ਲਾਈਨ ਵਿਛਾ ਰਿਹਾ ਹੈ। ਇਸ ਰੇਲ ਲਾਈਨ ਦੀ ਲੰਬਾਈ 356 ਮੀਟਰ ਹੋਵੇਗੀ। -ਏਜੰਸੀ