ਸ੍ਰੀਨਗਰ: ਸੰਸਦ ’ਤੇ ਹਮਲੇ ਦੇ ਦੋਸ਼ੀ ਮੁਹੰਮਦ ਅਫ਼ਜ਼ਲ ਗੁਰੂ ਦੀ ਅੱਠਵੀਂ ਬਰਸੀ ਮੌਕੇ ਦਿੱਤੇ ਬੰਦ ਦੇ ਸੱਦੇ ਕਾਰਨ ਕਸ਼ਮੀਰ ਦਾ ਆਮ ਜਨ-ਜੀਵਨ ਅੱਜ ਠੱਪ ਰਿਹਾ। ਅਫ਼ਜ਼ਲ ਨੂੰ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 9 ਫਰਵਰੀ 2013 ਨੂੰ ਫਾਂਸੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਜ਼ਿਆਦਾਤਰ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰ ਬੰਦ ਰਹੇ, ਜਦੋਂਕਿ ਸੜਕਾਂ ਆਮ ਆਵਾਜਾਈ ਵੀ ਘੱਟ ਰਹੀ। ਉਨ੍ਹਾਂ ਕਿਹਾ ਕਿ ਹਾਲਾਂਕਿ ਸ਼ਹਿਰ ਵਿੱਚ ਕਾਰਾਂ, ਆਟੋ ਰਿਕਸ਼ਾ ਅਤੇ ਕੈਬ ਆਦਿ ਪ੍ਰਾਈਵੇਟ ਵਾਹਨ ਚੱਲ ਰਹੇ ਹਨ। -ਪੀਟੀਆਈ