ਮੁੰਬਈ, 3 ਜੁਲਾਈ
ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ‘ਤੇ ਵਿਅੰਗ ਕਰਦਿਆਂ ਸ਼ਿਵ ਸੈਨਾ ਨੇਤਾ ਆਦਿਤਿਆ ਠਾਕਰੇ ਨੇ ਅੱਜ ਬਾਗੀ ਵਿਧਾਇਕਾਂ ਨੂੰ ਦਿੱਤੀ ਗਈ ਸਖ਼ਤ ਸੁਰੱਖਿਆ ‘ਤੇ ਸਵਾਲ ਉਠਾਏ। ਸ਼ਿੰਦੇ ਦੇ ਸਮਰਥਕ ਬਾਗੀ ਵਿਧਾਇਕ ਐਤਵਾਰ ਨੂੰ ਵਿਸ਼ੇਸ਼ ਬੱਸਾਂ ਰਾਹੀਂ ਲਗਜ਼ਰੀ ਹੋਟਲ ਤੋਂ ਵਿਧਾਨ ਭਵਨ ਕੰਪਲੈਕਸ ਪਹੁੰਚੇ। ਆਦਿਤਿਆ ਨੇ ਕਿਹਾ, ‘ ਮੁੰਬਈ ਹਮਲੇ ਦੇ ਦੋਸ਼ੀ ਕਸਾਬ ਨੂੰ ਵੀ ਇੰਨੀ ਸੁਰੱਖਿਆ ਨਹੀਂ ਦਿੱਤੀ ਗਈ ਸੀ। ਅਸੀਂ ਪਹਿਲਾਂ ਕਦੇ ਮੁੰਬਈ ਵਿੱਚ ਅਜਿਹੀ ਸੁਰੱਖਿਆ ਨਹੀਂ ਦੇਖੀ ਹੈ। ਤੁਸੀਂ ਡਰਦੇ ਕਿਉਂ ਹੋ? ਕੀ ਕੋਈ ਭੱਜ ਜਾਵੇਗਾ? ਇੰਨਾ ਡਰ ਕਿਉਂ ਹੈ?’