ਅਰਰੀਆ: ਆਰਜੇਡੀ ਦੇ ਵਿਧਾਇਕ ਸ਼ਾਹਨਵਾਜ਼ ਆਲਮ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਬਿਹਾਰ ’ਚ ਉਹ ਚੌਥੇ ਵਿਧਾਇਕ ਹਨ, ਜਿਨ੍ਹਾਂ ਨੂੰ ਕਰੋਨਾ ਹੋਇਆ ਹੈ। ਸਿਵਲ ਸਰਜਨ ਐੱਮ ਐੱਮ ਪੀ ਸਿੰਘ ਨੇ ਦੱਸਿਆ ਕਿ ਆਲਮ ਨੂੰ ਜ਼ਿਲ੍ਹੇ ਦੇ ਇਕਾਂਤਵਾਸ ਕੇਂਦਰ ’ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਮੰਗਲਵਾਰ ਨੂੰ ਨਮੂਨੇ ਲਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਬੁੱਧਵਾਰ ਸ਼ਾਮ ਨੂੰ ਆਈ। ਇਸ ਤੋਂ ਪਹਿਲਾਂ ਸੂਬੇ ਦੇ ਮੰਤਰੀ ਵਿਨੋਦ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ, ਭਾਜਪਾ ਵਿਧਾਇਕ ਜਬਿੇਸ਼ ਕੁਮਾਰ ਮਿਸ਼ਰਾ ਅਤੇ ਕਾਂਗਰਸ ਵਿਧਾਇਕ ਆਨੰਦ ਸ਼ੰਕਰ ਸਿੰਘ ਨੂੰ ਵੀ ਕਰੋਨਾ ਹੋ ਚੁੱਕਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਆਰਜੇਡੀ ਆਗੂ ਰਘੂਵੰਸ਼ ਪ੍ਰਸਾਦ ਸਿੰਘ ਨੂੰ ਵੀ ਕਰੋਨਾ ਹੋਇਆ ਸੀ। -ਪੀਟੀਆਈ