ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਦਿੱਲੀ ਦੇ ਸੁਪਰ ਸਪੈਸ਼ਲਿਟੀ ਸਰੋਜ ਹਸਪਤਾਲ ਦੇ ਮੈਡੀਕਲ ਅਮਲੇ ਦੇ 80 ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਇਕ 58 ਸਾਲਾ ਡਾਕਟਰ ਦੀ ਮੌਤ ਵੀ ਹੋਈ ਹੈ ਹਾਲਾਂਕਿ ਉਸ ਨੂੰ ਕਰੋਨਾ ਦਾ ਟੀਕਾ ਲੱਗ ਚੁੱਕਾ ਸੀ। ਸਰੋਜ ਹਸਪਤਾਲ ਦੇ ਸਰਜਨ ਡਾ. ਏਕੇ ਰਾਵਤ ਦੀ ਮੌਤ ਕਰੋਨਾ ਕਾਰਨ ਹੋਈ। ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਪੀਕੇ ਭਾਰਦਵਾਜ ਨੇ ਕਿਹਾ ਕਿ ਅਪਰੈਲ ਤੋਂ ਮਈ ਤੱਕ ਮੈਡੀਕਲ ਅਮਲੇ ਦੇ ਕਰੀਬ 80 ਮੈਂਬਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਡਾ. ਏ. ਕੇ ਰਾਵਤ ਉਨ੍ਹਾਂ ਦਾ ਜੂਨੀਅਰ ਜਿਨ੍ਹਾਂ ਦੀ ਬੀਤੀ ਸ਼ਾਮ ਕਰੋਨਾ ਕਾਰਨ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਡਾ. ਰਾਵਤ ਨੂੰ ਮਾਰਚ ਵਿੱਚ ਕਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨ। ਇਸ ਹਸਪਤਾਲ ਦੀਆਂ ਕਈ ਨਰਸਾਂ ਸਮੇਤ ਹੋਰ ਅਮਲਾ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।