ਬੰਗਲੌਰ, 20 ਅਕਤੂਬਰ
ਕਰਨਾਟਕ ਦੇ ਬੰਗਲੌਰ ਬੀਤੀ ਰਾਤ ਭਾਰੀ ਮੀਂਹ ਕਾਰਨ ਜਲ-ਥਲ ਹੋ ਗਿਆ, ਦਰੱਖਤ ਡਿੱਗ ਗਏ ਅਤੇ ਕਈ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਕਈ ਹਿੱਸਿਆਂ ‘ਚ ਬਿਜਲੀ ਬੰਦ ਹੋ ਗਈ। ਬੁੱਧਵਾਰ ਰਾਤ ਨੂੰ ਸ਼ਹਿਰ ਦੇ ਮੱਧ, ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਤੇਜ਼ੀ ਹਨੇਰੀ ਆਈ। ਸੇਸ਼ਾਦਰੀਪੁਰਮ ਨੇੜੇ ਮੈਟਰੋ ਦੀ ਕੰਧ ਡਿੱਗ ਗਈ, ਜਿਸ ਨਾਲ ਕਈ ਕਾਰਾਂ ਅਤੇ ਬਾਈਕ ਨੁਕਸਾਨੇ ਗਏ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨੀਵੇਂ ਇਲਾਕਿਆਂ ਅਤੇ ਅੰਡਰਪਾਸਾਂ ਵਿੱਚ ਪਾਣੀ ਭ ਗਿਆ। ਇਸ ਕਾਰਨ ਆਵਾਜਾਈ ਵਿੱਚ ਰੁਕਾਵਟ ਆਈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ।