ਬੰਗਲੂਰੂ: ਕਰਨਾਟਕ ਦੀ ਭਾਜਪਾ ਸਰਕਾਰ ਵੱਲੋਂ ਸੂਬੇ ਵਿੱਚ ਪੈਂਦੇ ਮੰਦਰ ਆਪਣੇ ਹੀ ਪਾਰਟੀ ਕੇਡਰ ਨੂੰ ਵੇਚਣ ਜਾਂ ਉਨ੍ਹਾਂ ਹੱਥ ਸੌਂਪਣ ਦੇ ਕਾਂਗਰਸ ਦੇ ਦਾਅਵਿਆਂ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਬਸਾਵਰਾਜ ਬੋਮਈ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਤਜਵੀਜ਼ਤ ਕਾਨੂੰਨ ਦਾ ਮੁੱਖ ਮੰਤਵ ਹਿੰਦੂ ਮੰਦਰਾਂ ਨੂੰ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਨਾ ਹੈ। ਬੋਮਈ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘…ਅਸੀਂ ਮੰਦਰ ਕਿਸੇ ਦੇ ਹਵਾਲੇ ਨਹੀਂ ਕਰ ਰਹੇ, ਅਸੀਂ ਤਾਂ ਸਿਰਫ਼ ਇਨ੍ਹਾਂ ਨੂੰ ਸਰਕਾਰੀ ਕਾਇਦੇ ਕਾਨੂੰਨ ਤੋਂ ਮੁਕਤ ਕਰ ਰਹੇ ਹਾਂ।’’ ਸ਼ਿਵਕੁਮਾਰ ਨੇ ਅੱਜ ਭਾਜਪਾ ’ਤੇ ਉਪਰੋਕਤ ਦੋਸ਼ ਲਾਉਂਦਿਆਂ ਕਿਹਾ ਸੀ ਕਿ ਕਰਨਾਟਕ ਵਿੱਚ ਪੈਂਦੇ ਬਹੁਤੇ ਮੰਦਿਰ ਸਰਕਾਰੀ ਪ੍ਰਸ਼ਾਸਨ ਅਧੀਨ ਹਨ ਤੇ ਭਾਜਪਾ ਸਰਕਾਰ ਇਨ੍ਹਾਂ ਮੰਦਰਾਂ ਨੂੰ ਆਪਣ ਵਰਕਰਾਂ ਨੂੰ ਸੌਂਪਣ ਦੀ ਤਿਆਰੀ ਖਿੱਚੀ ਬੈਠੀ ਹੈ। -ਪੀਟੀਆਈ