ਮੰਗਲੂਰੂ, 30 ਮਈ
ਮੰਗਲੌਰ ਯੂਨੀਵਰਸਿਟੀ ਦੀਆਂ ਕੁਝ ਵਿਦਿਆਰਥਣਾਂ ਨੇ ਦਕਸ਼ਿਣਾ ਕੰਨੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਪਹੁੰਚ ਕਰਦਿਆਂ ਕੈਂਪਸ ਵਿੱਚ ਹਿਜਾਬ ਪਹਿਨਣ ਦੀ ਆਗਿਆ ਮੰਗੀ ਹੈ। ਇਸ ਨਾਲ ਇਹ ਮੁੱਦਾ ਅੱਜ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ। ਸਿੱਖਿਆ ਸੰਸਥਾਵਾਂ ਵਿੱਚ ਹਿਜਾਬ ਪਹਿਨਣ ਦੀ ਸ਼ਨਿਚਰਵਾਰ ਨੂੰ ਫਿਰ ਮੰਗ ਕਰਨ ਵਾਲੀਆਂ ਵਿਦਿਆਰਥਣਾਂ ਅੱਜ ਫਿਰ ਯੂਨੀਵਰਸਿਟੀ ਕਾਲਜ ਆਈਆਂ ਪਰ ਵਿਦਿਆਰਥਣਾਂ ਲਈ ‘ਡਰੈੱਸ ਕੋਡ’ ਹੋਣ ਕਾਰਨ ਯੂਨੀਵਰਸਿਟੀ ਅਧਿਕਾਰੀਆਂ ਨੇ ਅੱਜ ਵੀ ਉਨ੍ਹਾਂ ਨੂੰ ਯੂਨੀਵਰਸਿਟੀ ਅੰਦਰ ਦਾਖਲ ਨਾ ਹੋਣ ਦਿੱਤਾ। ਡਿਪਟੀ ਕਮਿਸ਼ਨਰ ਨਾਲ ਸੰਪਰਕ ਲਈ ਆਖੇ ਜਾਣ ਮਗਰੋਂ ਵਿਦਿਆਰਥਣਾਂ ਡੀਸੀ ਦਫ਼ਤਰ ਗਈਆਂ ਅਤੇ ਹਿਜਾਬ ਪਹਿਨਣ ਦੀ ਆਗਿਆ ਸਬੰਧੀ ਮੰਗ ਪੱਤਰ ਸੌਂਪਿਆ। ਡੀਸੀ ਡਾ. ਰਜੇਂਦਰ ਕੇ.ਵੀ. ਨੇ ਕਿਹਾ ਕਿ ਯੂਨੀਵਰਸਿਟੀ ਦੇ ਸਿੰਡੀਕੇਟ ਨੇ ਹਿਜਾਬ ਜਾਂ ਭਗਵਾਂ ਸਕਾਰਫ ਜਾਂ ਸ਼ਾਂਤੀ ਭੰਗ ਕਰ ਸਕਣ ਵਾਲਾ ਕੋਈ ਕੱਪੜਾ ਪਹਿਨਣ ਦੀ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਮਗਰੋਂ ਕਾਲਜ ਅਧਿਕਾਰੀਆਂ ਨੇ ਉਨ੍ਹਾਂ ਦੇ ਅੰਦਰ ਜਾਣ ’ਤੇ ਰੋਕ ਲਾ ਦਿੱਤੀ। ਇਸ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਇੱਥੇ ਪ੍ਰੈੱਸ ਕਲੱਬ ਵਿੱਚ ਕਿਹਾ ਕਿ ਯੂਨੀਵਰਸਿਟੀ ਨੇ ਹਾਈ ਕੋਰਟ ਤੇ ਸਰਕਾਰ ਦੇ ਹੁਕਮਾਂ ਨੂੰ ਮੰਨਣਾ ਹੈ। ਦੂੁਜੇ ਪਾਸੇ ਵਿਦਿਆਰਥਣਾਂ ਨੇ ਕਿਹਾ ਕਿ ਇਹ ਹੁਕਮ ਪ੍ਰੀ-ਯੂਨੀਵਰਸਿਟੀ ਕਾਲਜਾਂ ਹਨ, ਡਿਗਰੀ ਕਾਲਜਾਂ ਨਹੀਂ। -ਪੀਟੀਆਈ