ਬੰਗਲੁਰੂ, 22 ਅਗਸਤ
ਕਰਨਾਟਕ ਨੇ ਮੈਡੀਕਲ ਦੇ ਪੋਸਟ ਗ੍ਰੈਜੂਏਟ (ਪੀਜੀ) ਵਿਦਿਆਰਥੀਆਂ ਲਈ ਲਾਜ਼ਮੀ ਇੱਕ ਸਾਲ ਦੀ ਸਰਕਾਰੀ ਸੇਵਾ ਸਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਨ੍ਹਾਂ ਊਮੀਦਵਾਰਾਂ ਨੂੰ ਆਪਣੇ-ਆਪ ਨੂੰ ਰਜਿਸਟਰ ਕਰਾਊਣ ਲਈ ਆਖਿਆ ਗਿਆ ਹੈ। ਇਹ ਪ੍ਰਕਿਰਿਆ ਕਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਅਤੇ ਡਾਕਟਰਾਂ ਦੀ ਘਾਟ ਦੌਰਾਨ ਸ਼ੁਰੂ ਕੀਤੀ ਜਾ ਰਹੀ ਹੈ। ਮੈਡੀਕਲ ਸਿੱਖਿਆ ਬਾਰੇ ਮੰਤਰੀ ਕੇ. ਸੁਧਾਕਰ ਨੇ ਦੱਸਿਆ, ‘‘ਅਗਸਤ 2019 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਪਹਿਲੀ ਵਾਰ ਅਸੀਂ ਪੀਜੀ ਮੈਡੀਕਲ ਕੋਰਸਾਂ ਮਗਰੋਂ ਕੀਤੀ ਜਾਣ ਵਾਲੀ ਲਾਜ਼ਮੀ ਸਰਕਾਰੀ ਸੇਵਾ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਹੈ। ਊਨ੍ਹਾਂ ਦੱਸਿਆ ਕਿ ਊਮੀਦਵਾਰਾਂ ਨੂੰ ਮੈਡੀਕਲ ਸਿੱਖਿਆ ਵਿੱਚ ਸੀਨੀਅਰ ਰੈਜ਼ੀਡੈਂਟ ਜਾਂ ਟਿਊਟਰ ਜਾਂ ਫਿਰ ਸਿਹਤ ਵਿਭਾਗ ਵਿੱਚ ਬਰਾਬਰ ਦੇ ਅਹੁਦਿਆਂ ’ਤੇ ਤਾਇਨਾਤ ਕੀਤਾ ਜਾਵੇ। ਇਸ ਸਬੰਧੀ ਕਾਊਂਸਲਿੰਗ ਜਲਦੀ ਸ਼ੁਰੂ ਹੋਵੇਗੀ। -ਆਈਏਐੱਨਐੱਸ