ਸ਼ਿਵਾਮੋਗਾ, 7 ਜੂਨ
ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰਾ ਨੇ ਅੱਜ ਕਿਹਾ ਕਿ ਰਾਜ ਵਿਚਲੇ ਆਰਐੱਸਐੱਸ ਦੇ ਦਫ਼ਤਰਾਂ ਦੀ ਸੁਰੱਖਿਆ ਵਧਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਆਰਐੱਸਐੱਸ ਦੇ ਦਫ਼ਤਰ ਢਾਹੁਣ ਸਬੰਧੀ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਾਮਿਲ ਨਾਡੂ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਵੱਟਸਐਪ ’ਤੇ ਆਰਐੱਸਐੱਸ ਦੇ ਦਫ਼ਤਰ ਢਾਹੁਣ ਦੀਆਂ ਧਮਕੀਆਂ ਸਾਂਝੀਆਂ ਕਰ ਰਿਹਾ ਸੀ। ਇਨ੍ਹਾਂ ’ਚੋਂ ਚਾਰ ਦਫਤਰ ਕਰਨਾਟਕ ’ਚ ਹਨ। ਉਨ੍ਹਾਂ ਕਿਹਾ, ‘ਆਰਐੱਸਐੱਸ ਦੇ ਦਫ਼ਤਰ ਢਾਹੁਣ ਦੀਆਂ ਧਮਕੀਆਂ ਮਿਲਣ ਮਗਰੋਂ ਸੰਘ ਦੇ ਦਫ਼ਤਰਾਂ ਨੂੰ ਵਾਧੂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।’ -ਪੀਟੀਆਈ