ਬੰਗਲੂਰੂ: ਕਰਨਾਟਕ ਵਿਧਾਨ ਕੌਂਸਲ ਨੇ ਅੱਜ ਵਿਰੋਧੀ ਧਿਰ ਕਾਂਗਰਸ ਤੇ ਜਨਤਾ ਦਲ (ਐੱਸ) ਦੇ ਵਿਰੋਧ ਦੇ ਬਾਵਜੂਦ ਧਰਮ ਤਬਦੀਲ ਕਰਨ ਤੋਂ ਰੋਕਣ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਵਿਧਾਨ ਸਭਾ ਨੇ ਪਿਛਲੇ ਸਾਲ ‘ਕਰਨਾਟਕ ਪ੍ਰੋਟੈਕਸ਼ਨ ਆਫ ਰਾਈਟ ਟੂ ਫਰੀਡਮ ਆਫ ਰਿਲੀਜਨ ਬਿੱਲ’ ਪਾਸ ਕੀਤਾ ਸੀ। ਇਹ ਬਿੱਲ ਵਿਧਾਨ ਕੌਂਸਲ ’ਚੋਂ ਪਾਸ ਹੋਣ ਤੋਂ ਰਹਿੰਦਾ ਸੀ ਕਿਉਂਕਿ ਉੱਥੇ ਭਾਜਪਾ ਕੋਲ ਉਸ ਸਮੇਂ ਬਹੁਮਤ ਨਹੀਂ ਸੀ। ਸਰਕਾਰ ਨੇ ਇਸ ਬਿੱਲ ਨੂੰ ਅਮਲ ’ਚ ਲਿਆਉਣ ਲਈ ਇਸ ਸਾਲ ਮਈ ਵਿੱਚ ਅਧਿਆਦੇਸ਼ ਲਿਆਂਦਾ ਸੀ। ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਨੇ ਬਿੱਲ ਉੱਪਰਲੇ ਸਦਨ ’ਚ ਪੇਸ਼ ਕੀਤਾ। ਪਰੋਟੈਮ ਚੇਅਰਮੈਨ ਰਘੁਨਾਥ ਰਾਓ ਮਲਕਾਪੁਰੇ ਜਦੋਂ ਬਿੱਲ ਵੋਟ ਲਈ ਪੇਸ਼ ਕਰਨ ਜਾ ਰਹੇ ਸਨ ਤਾਂ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ। -ਪੀਟੀਆਈ