ਬੰਗਲੌਰ, 12 ਦਸੰਬਰ
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਰਨਾਟਕ ਦੇ ਸਰਕਾਰੀ ਸਕੂਲ ’ਚ ਦੇ 10ਵੀਂ ਦੇ ਵਿਦਿਆਰਥੀ ਕਲਾਸਰੂਮ ਵਿੱਚ ਬਜ਼ੁਰਗ ਅਧਿਆਪਕ ਨੂੰ ਤੰਗ ਕਰ ਰਹੇ ਹਨ ਤੇ ਉਸ ਦੇ ਸਿਰ ‘ਤੇ ਡਸਟਬਿਨ ਰੱਖ ਕੇ ਪ੍ਰੇਸ਼ਾਨ ਕਰ ਰਹੇ ਹਨ। ਅਧਿਆਪਕ ਪ੍ਰਕਾਸ਼, ਜਿਸ ਦੀ ਸੇਵਾਮੁਕਤੀ ਨੂੰ ਸਾਲ ਬਚਿਆ ਹੈ, ਹਿੰਦੀ ਪੜ੍ਹਾ ਰਿਹਾ ਹੈ। ਵਿਦਿਆਰਥੀ ਅਧਿਆਪਕ ਦੇ ਕੱਪੜੇ ਖਿੱਚਦੇ ਹਨ ਪਰ ਉਹ ਅਧਿਆਪਕ ਬੱਚਿਆਂ ਪੜ੍ਹਾਉਣਾ ਜਾਰੀ ਰੱਖਦਾ ਹੈ।