ਕਲਬੁਰਗੀ (ਕਰਨਾਟਕ), 3 ਜੂਨ
ਕਲਬੁਰਗੀ ਜ਼ਿਲ੍ਹੇ ਦੇ ਕਮਲਪੁਰਾ ਕਸਬੇ ਨੇੜੇ ਅੱਜ ਤੜਕੇ ਸੜਕ ਹਾਦਸੇ ਵਿੱਚ ਅੱਗ ਲੱਗਣ ਕਾਰਨ ਨਿੱਜੀ ਬੱਸ ਵਿੱਚ ਸਵਾਰ ਸੱਤ ਯਾਤਰੀਆਂ ਦੇ ਸੜ ਮਰਨ ਦਾ ਖ਼ਦਸ਼ਾ ਹੈ। ਬੱਸ ਅਤੇ ਟੈਂਪੂ ਦੀ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਗੋਆ ਤੋਂ ਹੈਦਰਾਬਾਦ ਜਾ ਰਹੀ ਬੱਸ ਵਿੱਚ 29 ਯਾਤਰੀ ਸਵਾਰ ਸਨ। 22 ਯਾਤਰੀ ਬੱਸ ’ਚੋਂ ਨਿਕਲਣ ’ਚ ਕਾਮਯਾਬ ਹੋ ਗਏ। ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ।