ਮੁੰਬਈ: ਕਰਨ ਓਬਰਾਏ ਮਾਮਲੇ ਵਿੱਚ ਜਬਰ ਜਨਾਹ ਪੀੜਤਾ ਦੀ ਪਛਾਣ ਨਸ਼ਰ ਕਰਨ ਸਬੰਧੀ ਮੁੰਬਈ ਦੀ ਇੱਕ ਅਦਾਲਤ ਨੇ ਅਦਾਕਾਰਾ ਪੂਜਾ ਬੇਦੀ ਅਤੇ ਅਦਾਕਾਰ ਸੁਧਾਂਸ਼ੂ ਪਾਂਡੇ ਸਮੇਤ ਛੇ ਜਣਿਆਂ ਨੂੰ ਤਲਬ ਕੀਤਾ ਹੈ। ਜਾਣਕਾਰੀ ਅਨੁਸਾਰ ਪੀੜਤਾ ਨੇ ਅਦਾਕਾਰ-ਗਾਇਕ ਕਰਨ ਓਬਰਾਏ ’ਤੇ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ ਲਾਏ ਸਨ। ਇਸ ਸਬੰਧੀ ਓਸ਼ੀਵਾੜਾ ਪੁਲੀਸ ਥਾਣੇ ’ਚ ਮਈ 2019 ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਧਾਰਾ 376 ਤੇ 384 ਤਹਿਤ ਕੇਸ ਦਰਜ ਕੀਤਾ ਗਿਆ ਸੀ। -ਆਈਏਐੱਨਐੱਸ