ਲਖਨਊ: ਊੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਜੋ ਕਿ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਸਨ, ਦੀ ਹਾਲਤ ਸਥਿਰ ਹੈ। ਇਹ ਜਾਣਕਾਰੀ ਅੱਜ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਸਿਹਤ ਵਿਗਿਆਨ ਸੰਸਥਾ ਦੇ ਡਾਇਰੈਕਟਰ ਆਰ.ਕੇ. ਧੀਮਾਨ ਨੇ ਪੀਟੀਆਈ ਨੂੰ ਦਿੱਤੀ। ਸ੍ਰੀ ਧੀਮਾਨ ਨੇ ਕਿਹਾ ਕਿ ਸ੍ਰੀ ਸਿੰਘ ਨੇ ਬੁਖਾਰ, ਸੁੱਕੀ ਖੰਘ ਤੇ ਸਾਹ ’ਚ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ। ਸੋਮਵਾਰ ਨੂੰ ਊਨ੍ਹਾਂ ਦੇ ਕਰੋਨਾਵਾਇਰਸ ਦੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਊਣ ਤੋਂ ਕੱਲ੍ਹ ਸ਼ਾਮ 6.30 ਵਜੇ ਊਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ। -ਪੀਟੀਆਈ