ਮੁੰਬਈ: ਅਦਾਕਾਰਾ ਕਾਜਲ ਅਗਰਵਾਲ ਨੇ ਇੱਥੇ ਇੱਕ ਨਿਜੀ ਸਮਾਗਮ ਵਿੱਚ ਉਦਯੋਗਪਤੀ ਗੌਤਮ ਕਿਚਲੂ ਨਾਲ ਵਿਆਹ ਕਰ ਲਿਆ। ਇਸ ਮੌਕੇ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਨੇੜਲੇ ਦੋਸਤ ਹਾਜ਼ਰ ਸਨ। ਆਪਣੇ ਵਿਆਹ ਤੋਂ ਕਈ ਘੰਟੇ ਪਹਿਲਾਂ ਕਾਜਲ ਅਗਰਵਾਲ ਨੇ ਇੰਸਟਾਗ੍ਰਾਮ ’ਤੇ ਆਪਣੀ ਬਲੈਕ ਐਂਡ ਵਾਈ੍ਹਟ ਫੋਟੋ ਸਾਂਝੀ ਕੀਤੀ ਸੀ। ਕਾਜਲ ਅਗਰਵਾਲ ਨੇ 6 ਅਕਤੂਬਰ ਨੂੰ ਗੌਤਮ ਕਿਚਲੂ ਨਾਲ ਆਪਣੀ ਮੰਗਣੀ ਬਾਰੇ ਦੱਸਿਆ ਸੀ। ਇਸ ਮੌਕੇ ਕਾਜਲ ਨੇ ਕਿਹਾ,‘ਇਸ ਮਹਾਮਾਰੀ ਨੇ ਸਾਡੀਆਂ ਖ਼ੁਸ਼ੀਆਂ ’ਤੇ ਬੇਸ਼ੱਕ ਆਪਣਾ ਪ੍ਰਛਾਵਾਂ ਪਾਇਆ ਹੈ ਪਰ ਅਸੀਂ ਆਪਣੀ ਜ਼ਿੰਦਗੀ ਇਕੱਠਿਆਂ ਸ਼ੁਰੂ ਕਰਨ ਦੀ ਗੱਲ ਤੋਂ ਖ਼ੁਸ਼ ਹਾਂ ਤੇ ਜਾਣਦੇ ਹਾਂ ਕਿ ਤੁਸੀਂ ਸਾਰੇ ਸਾਡੀ ਖ਼ੁਸ਼ੀ ’ਚ ਖ਼ੁਸ਼ ਹੋਵੋਗੇ ਤੇ ਆਪਣਾ ਆਸ਼ੀਰਵਾਦ ਦੇਵੋਗੇ।’ -ਪੀਟੀਆਈ