ਨਵੀਂ ਦਿੱਲੀ, 26 ਅਗਸਤ
ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਅੱਜ ਸੇਵਾ-ਮੁਕਤ ਹੋ ਗਏ ਹਨ ਅਤੇ ਜਸਟਿਸ ਯੂ.ਯੂ. ਲਲਿਤ ਉਨ੍ਹਾਂ ਦੀ ਥਾਂ ਸ਼ਨਿੱਚਰਵਾਰ ਨੂੰ ਬਤੌਰ ਚੀਫ਼ ਜਸਟਿਸ ਸਹੁੰ ਚੁੱਣਗੇ। ਇਸੇ ਦੌਰਾਨ ਜਸਟਿਸ ਯੂ.ਯੂ. ਲਲਿਤ ਨੇ ਅੱਜ ਕਿਹਾ ਕਿ ਨਿਆਂਪਾਲਿਕਾ ਦੇ ਮੁਖੀ ਵਜੋਂ 74 ਦਿਨਾਂ ਦੇ ਆਪਣੇ ਕਾਰਜਕਾਲ ਦੌਰਾਨ ਉਹ ਤਿੰਨ ਅਹਿਮ ਖੇਤਰਾਂ ਵਿੱਚ ਕੰਮ ਕਰਨ ਦੀ ਇੱਛਾ ਰੱਖਦੇ ਹਨ। -ਪੀਟੀਆਈ