ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜ ਅਰੁਣ ਮਿਸ਼ਰਾ ਜੋ ਕਿ ਦੋ ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ, ਨੇ ਬਾਰ ਵੱਲੋਂ ਦਿੱਤਾ ਵਿਦਾਇਗੀ ਪਾਰਟੀ ਦਾ ਸੱਦਾ ਠੁਕਰਾ ਦਿੱਤਾ ਹੈ। ਉਨ੍ਹਾਂ ਇਸ ਲਈ ‘ਗੰਭੀਰ ਸਥਿਤੀਆਂ ਤੇ ਵਿਸ਼ਵ ਭਰ ਵਿਚ ਕਰੋਨਾ ਕਾਰਨ ਲੋਕਾਂ ਨੂੰ ਹੋਈ ਤੰਗੀ’ ਦਾ ਹਵਾਲਾ ਦਿੱਤਾ ਹੈ। ਜਸਟਿਸ ਮਿਸ਼ਰਾ ਮੰਗਲਵਾਰ ਨੂੰ ਸੇਵਾਮੁਕਤ ਹੋਣ ਤੋਂ ਪਹਿਲਾਂ ਕਈ ਅਹਿਮ ਫ਼ੈਸਲੇ ਸੁਣਾ ਸਕਦੇ ਹਨ। ਇਨ੍ਹਾਂ ਵਿਚ ਏਜੀਆਰ ਬਕਾਏ ਤੇ ਪ੍ਰਸ਼ਾਂਤ ਭੂਸ਼ਣ ਦਾ ਮਾਮਲਾ ਵੀ ਸ਼ਾਮਲ ਹੈ। -ਪੀਟੀਆਈ