ਨਵੀਂ ਦਿੱਲੀ, 28 ਜੂਨ
ਜਸਟਿਸ ਰਵੀ ਵਿਜੈਕੁਮਾਰ ਮਲੀਮਥ ਨੂੰ ਅੱਜ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦਾ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰਾਲੇ ਨੇ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਜਸਟਿਸ ਲਿੰਗੱਪਾ ਨਾਰਾਇਣ ਸਵਾਮੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਮਲੀਮਥ ਪਹਿਲੀ ਜੁਲਾਈ ਤੋਂ ਚੀਫ ਜਸਟਿਸ ਦਾ ਕੰਮਕਾਰ ਦੇਖਣਗੇ। ਜਸਟਿਸ ਸਵਾਮੀ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। -ਪੀਟੀਆਈ