ਨਵੀਂ ਦਿੱਲੀ, 27 ਮਈ
ਲੋਕਪਾਲ ਮੁਖੀ ਵਜੋਂ ਜਸਟਿਸ ਪਿਨਾਕੀ ਚੰਦਰ ਬੋਸ ਦਾ ਕਾਰਜਕਾਲ ਅੱਜ ਮੁਕੰਮਲ ਹੋ ਗਿਆ ਹੈ। ਜਸਟਿਸ ਬੋਸ ਦਾ ਕਾਰਜਕਾਲ ਪੂਰਾ ਹੋਣ ਕਾਰਨ ਹੁਣ ਇਹ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਬਿਨਾਂ ਚੇਅਰਮੈਨ ਦੇ ਹੋ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਲੋਕਪਾਲ ਦੇ ਨਿਆਂਇਕ ਮੈਂਬਰ ਜਸਟਿਸ ਪ੍ਰਦੀਪ ਕੁਮਾਰ ਮੋਹੰਤੀ ਨੂੰ ਲੋਕਪਾਲ ਦੇ ਚੇਅਰਮੈਨ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਲੋਕਪਾਲ ਦੀ ਅਗਵਾਈ ਇੱਕ ਚੇਅਰਮੈਨ ਕਰਦਾ ਹੈ ਅਤੇ ਇਸ ਦੇ ਅੱਠ ਮੈਂਬਰਾਂ ’ਚੋਂ ਚਾਰ ਨਿਆਂਇਕ ਤੇ ਬਾਕੀ ਗੈਰ-ਨਿਆਂਇਕ ਹੋ ਸਕਦੇ ਹਨ। ਇਸ ਸਮੇਂ ਲੋਕਪਾਲ ’ਚ ਛੇ ਮੈਂਬਰ ਹਨ। ਨਿਆਂਇਕ ਮੈਂਬਰਾਂ ਦੇ ਦੋ ਅਹੁਦੇ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਖਾਲੀ ਪਏ ਹਨ। -ਪੀਟੀਆਈ