ਮੁੰਬਈ, 21 ਜਨਵਰੀ
ਬੰਬਈ ਹਾਈ ਕੋਰਟ ਨੇ ਅੱਜ ਕਿਹਾ ਹੈ ਕਿ ਨਿਆਂਪਾਲਿਕਾ ਅਤੇ ਆਰਬੀਆਈ, ਸੀਬੀਆਈ ਤੇ ਈਡੀ ਵਰਗੀਆਂ ਏਜੰਸੀਆਂ ਨੂੰ ਸੁਤੰਤਰ ਢੰਗ ਨਾਲ ਬਿਨਾਂ ਪੱਖਪਾਤ ਤੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ 2016 ਦੇ ਜ਼ਮੀਨ ਹੜੱਪਣ ਦੇ ਇੱਕ ਮਾਮਲੇ ਵਿੱਚ ਕਿਹਾ ਕਿ ਜੇ ਇਸ ਮਾਮਲੇ ਨਾਲ ਸਬੰਧਤ ਐੱਨਸੀਪੀ ਆਗੂ ਏਕਨਾਥ ਖੜਸੇ ਨੂੰ ਕੁਝ ਦਿਨਾਂ ਲਈ ਸਖ਼ਤ ਕਾਰਵਾਈ ਤੋਂ ਅੰਤਰਿਮ ਸੁਰੱਖਿਆ ਦੇ ਦਿੱਤੀ ਜਾਵੇ ਤਾਂ ਕੀ ਆਸਮਾਨ ਡਿੱਗ ਜਾਵੇਗਾ। ਜਸਟਿਸ ਐੱਸਐੱਸ ਸ਼ਿੰਦੇ ਅਤੇ ਮਨੀਸ਼ ਪਿਤਾਲੇ ਦਾ ਡਿਵੀਜ਼ਨ ਬੈਂਚ ਖੜਸੇ ਵੱਲੋਂ ਪਾਈ ਇੱਕ ਪਟੀਸ਼ਨ ਦੀ ਸੁਣਵਾਈ ਕਰ ਰਿਹਾ ਸੀ, ਜਿਸ ਵਿੱਚ ਖੜਸੇ ਨੇ ਪਿਛਲੇ ਸਾਲ ਅਕਤੂਬਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕਰਵਾਈ ਸੂਚਨਾ ਰਿਪੋਰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। -ਪੀਟੀਆਈ