ਪਣਜੀ, 19 ਮਈ
ਗੋਆ ਦੀ ਇੱਕ ਸੈਸ਼ਨ ਅਦਾਲਤ ਨੇ ਅੱਜ ਕਿਹਾ ਕਿ ਉਸ ਵੱਲੋਂ ਤਰੁਣ ਤੇਜਪਾਲ ਕੇਸ ਵਿੱਚ ਫ਼ੈਸਲਾ 21 ਮਈ ਨੂੰ ਸੁਣਾਇਆ ਜਾਵੇਗਾ। ਮੈਗਜ਼ੀਨ ‘ਤਹਿਲਕਾ’ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ’ਤੇ ਸਾਲ 2013 ਵਿੱਚ ਗੋਆ ਦੇ ਇੱਕ ਲਗਜ਼ਰੀ ਹੋਟਲ ਦੀ ਲਿਫਟ ’ਚ ਇੱਕ ਮਹਿਲਾ ਸਹਿ-ਕਰਮੀ ਦਾ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਸਰਕਾਰੀ ਵਕੀਲ ਫਰਾਂਸਿਸ ਤਵੋਰਾ ਨੇ ਮੀਡੀਆ ਨੂੰ ਦੱਸਿਆ ਕਿ ਵਧੀਕ ਸੈਸ਼ਨ ਜੱਜ ਕਸ਼ਾਮਾ ਜੋਸ਼ੀ ਨੇ ਕਿਹਾ ਕਿ ਅਦਾਲਤ ਬਿਜਲੀ ਜਾਣ ਕਾਰਨ ਫ਼ੈਸਲਾ ਨਹੀਂ ਸੁਣਾ ਸਕੀ। ਦਰਅਸਲ, ਤਾਊਤੇ ਤੂਫ਼ਾਨ ਕਾਰਨ ਬੀਤੇ ਐਤਵਾਰ ਤੋਂ ਗੋਆ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੀ ਸਮੱਸਿਆ ਆ ਰਹੀ ਹੈ। ਅਦਾਲਤ ਨੇ ਤੀਜੀ ਵਾਰ ਇਸ ਕੇਸ ਵਿੱਚ ਫ਼ੈਸਲਾ ਅੱਗੇ ਪਾਇਆ ਹੈ। -ਪੀਟੀਆਈ