ਨਵੀਂ ਦਿੱਲੀ, 3 ਫਰਵਰੀ
ਫਰੀਲਾਂਸਰ ਪੱਤਰਕਾਰ ਮਨਦੀਪ ਪੁਨੀਆ ਨੂੰ ਦੇਰ ਰਾਤ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਮਨਦੀਪ ਨੂੰ ਬੀਤੇ ਦਿਨੀਂ ਰੋਹਿਣੀ ਦੀ ਅਦਾਲਤ ਨੇ ਜ਼ਮਾਨਤ ਦਿੱਤੀ ਸੀ। ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਦੀ ਕਵਰੇਜ ਦੌਰਾਨ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਪੁਲੀਸ ਨਾਲ ਬਦਸਲੂਕੀ ਕਰਨ ਦਾ ਦੋਸ਼ ਸੀ।-ਟਨਸ