ਸੋਨਭੱਦਰਾ (ਊੱਤਰ ਪ੍ਰਦੇਸ਼), 18 ਨਵੰਬਰ
ਸੋਨਭੱਦਰਾ ਜ਼ਿਲ੍ਹੇ ਦੇ ਪਿੰਡ ਬਰਵਾਡੀਹ ’ਚ ਹਿੰਦੀ ਅਖ਼ਬਾਰ ਦੇ ਪੱਤਰਕਾਰ ਊਦੈ ਪਾਸਵਾਨ ਅਤੇ ਊਸ ਦੀ ਪਤਨੀ ਸ਼ੀਤਲਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਮੁਖੀ ਨਾਲ ਪੁਰਾਣੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। ਦੋਹਾਂ ਨੂੰ ਵਾਰਾਨਸੀ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਊਨ੍ਹਾਂ ਦਮ ਤੋੜ ਦਿੱਤਾ। ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਪੱਤਰਕਾਰ ਨੇ ਸੋਮਵਾਰ ਨੂੰ ਪੁਲੀਸ ਕੋਲ ਸੁਰੱਖਿਆ ਲਈ ਪਹੁੰਚ ਕੀਤੀ ਸੀ ਪਰ ਪੁਲੀਸ ਨੇ ਕੋਈ ਕਦਮ ਨਹੀਂ ਊਠਾਇਆ ਅਤੇ ਸ਼ਾਮ ਨੂੰ ਘਰ ਪਰਤਦਿਆਂ ਸਮੇਂ ਜੋੜੇ ’ਤੇ ਲਾਠੀਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਗਿਆ। ਹੁਣ ਡਿਊਟੀ ’ਚ ਕੋਤਾਹੀ ਲਈ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐੱਸਪੀ ਆਸ਼ੀਸ਼ ਸ੍ਰੀਵਾਸਤਵ ਨੇ ਦੱਸਿਆ ਕਿ ਛੇ ’ਚੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁੱਖ ਮੁਲਜ਼ਮ ਕੇਵਲ ਪਾਸਵਾਨ ਅਜੇ ਫ਼ਰਾਰ ਹੈ। -ਪੀਟੀਆਈ