ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ (86) ਨੇ ਬਾਬਰੀ ਮਸਜਿਦ ਢਾਹੁਣ ਦੇ ਕੇਸ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ਫ਼ੈਸਲੇ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਊਨ੍ਹਾਂ ਕਿਹਾ ਕਿ ਊਹ ਸਿਰਫ਼ ਇਕੋ ਗੱਲ ਆਖਣਗੇ ‘ਜੈ ਜੈ ਸ੍ਰੀ ਰਾਮ, ਸਬ ਕੋ ਸਨਮਤੀ ਦੇ ਭਗਵਾਨ।’ ਸ੍ਰੀ ਜੋਸ਼ੀ ਨੇ ਸਾਰੇ ਵਕੀਲਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਊਨ੍ਹਾਂ ਦਾ ਪੱਖ ਰੱਖਿਆ। ਭਾਜਪਾ ਦੇ ਤਤਕਾਲੀ ਪ੍ਰਧਾਨ ਜੋਸ਼ੀ ਨੇ ਕਿਹਾ ਕਿ ਫ਼ੈਸਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਸਾਡਾ ਪ੍ਰੋਗਰਾਮ ਕਿਸੇ ਸਾਜ਼ਿਸ਼ ਤਹਿਤ ਨਹੀਂ ਹੋਇਆ ਸੀ। ਸ੍ਰੀ ਜੋਸ਼ੀ ਨੇ ਕਿਹਾ ਕਿ ਹੁਣ ਫ਼ੈਸਲੇ ਮਗਰੋਂ ਇਹ ਵਿਵਾਦ ਖ਼ਤਮ ਹੋ ਜਾਣਾ ਚਾਹੀਦਾ ਹੈ ਕਿਊਂਕਿ ਪੂਰੇ ਮੁਲਕ ਨੂੰ ਵਿਸ਼ਾਲ ਰਾਮ ਮੰਦਰ ਦੀ ਊਸਾਰੀ ਲਈ ਤਿਆਰ ਰਹਿਣਾ ਚਾਹੀਦਾ ਹੈ।
-ਪੀਟੀਆਈ