ਨਵੀਂ ਦਿੱਲੀ: ਜੇਐੱਨਯੂ ਅਧਿਆਪਕ ਐਸੋਸੀਏਸ਼ਨ ਨੇ ਅੱਜ ਦੋਸ਼ ਲਾਇਆ ਕਿ ਪ੍ਰੋਫੈਸਰ ਅਨਿਰਬਾਨ ਚਕਰਬਰਤੀ ਦੀ ਯੂਨੀਵਰਸਿਟੀ ਰਜਿਸਟਰਾਰ ਵਜੋਂ ਪੁਸ਼ਟੀ ਦੀ ਪ੍ਰਕਿਰਿਆ ਨੂੰ ਢੁੱਕਵੇਂ ਤਰੀਕੇ ਨਾਲ ਸਿਰੇ ਨਹੀਂ ਚਾੜ੍ਹਿਆ ਗਿਆ। ਕਾਰਜਕਾਰੀ ਕੌਂਸਲ ਦੀ ਮੀਟਿੰਗ ’ਚ ਇਕ ਦਿਨ ਪਹਿਲਾਂ ਰਜਿਸਟਰਾਰ ਦੇ ਨਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ। ਅਧਿਆਪਕ ਸੰਗਠਨ ਨੇ ਦੋਸ਼ ਲਾਇਆ ਕਿ ਜਵਾਹਰ ਲਾਲ ਨਹਿਰੂ ’ਵਰਸਿਟੀ (ਜੇਐਨਯੂ) ਦੇ ਉਪ ਕੁਲਪਤੀ ਐਮ. ਜਗਦੀਸ਼ ਕੁਮਾਰ ਨੇ ਸ਼ੁੱਕਰਵਾਰ ਹੋਈ ਕਾਰਜਕਾਰੀ ਕੌਂਸਲ ਦੀ ਵਰਚੁਅਲ ਮੀਟਿੰਗ ਵਿਚ ਫੈਕਲਟੀ ਦੇ ਦੋ ਚੁਣੇ ਹੋਏ ਨੁਮਾਇੰਦਿਆਂ ਨੂੰ ਚੁੱਪ ਕਰਾਈ ਰੱਖਿਆ। ਉਨ੍ਹਾਂ ਨੂੰ ਅਹਿਮ ਏਜੰਡਿਆਂ ਉਤੇ ਬੋਲਣ ਨਹੀਂ ਦਿੱਤਾ ਗਿਆ। -ਪੀਟੀਆਈ