ਨਵੀਂ ਦਿੱਲੀ: ਵਿਦਿਆਰਥੀਆਂ ਤੇ ਸਟਾਫ਼ ਦੀਆਂ ਕੋਵਿਡ ਪ੍ਰਬੰਧਾਂ ਸਬੰਧੀ ਬੇਨਤੀਆਂ ਉਤੇ ਧਿਆਨ ਨਾ ਦੇਣ ’ਤੇ ਦਿੱਲੀ ਹਾਈ ਕੋਰਟ ਨੇ ਜੇਐਨਯੂ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਕਿਹਾ ਕਿ ਤਿੰਨ ਹਫ਼ਤਿਆਂ ਵਿਚ ਕੈਂਪਸ ’ਚ ਕੇਸ ਤਿੰਨ ਗੁਣਾ ਵੱਧ ਗਏ ਹਨ ਪਰ ’ਵਰਸਿਟੀ ਪ੍ਰਸ਼ਾਸਨ ਚੌਕਸ ਨਹੀਂ ਹੈ ਤੇ ਸਰਗਰਮੀ ਨਹੀਂ ਦਿਖਾਈ ਗਈ। ਜ਼ਿਕਰਯੋਗ ਹੈ ਕਿ ’ਵਰਸਿਟੀ ਪ੍ਰਸ਼ਾਸਨ ਨੂੰ ਕੈਂਪਸ ਵਿਚ ਕੋਵਿਡ ਕੇਅਰ ਕੇਂਦਰਾਂ ਤੇ ਆਕਸੀਜਨ ਉਤਪਾਦਨ ਬਾਰੇ ਕਈ ਪੱਤਰ ਭੇਜੇ ਗਏ ਸਨ। ਜਸਟਿਸ ਪ੍ਰਤਿਭਾ ਐਮ ਸਿੰਘ ਨੇ ਕਿਹਾ ਕਿ ਉਹ ਹੈਰਾਨ ਹਨ ਕਿ 13 ਅਪਰੈਲ ਨੂੰ ਪਹਿਲਾ ਪੱਤਰ ਭੇਜਿਆ ਗਿਆ ਸੀ ਪਰ ਕੋਈ ਕਦਮ ਨਹੀਂ ਚੁੱਕਿਆ ਗਿਆ। ਅਦਾਲਤ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਪਾਬੰਦ ਹੈ। ਅਦਾਲਤ ਨੇ ਜੇਐਨਯੂ ਨੂੰ ਸਟੇਟਸ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ। -ਪੀਟੀਆਈ