ਮੋਰੀਗਾਉਂ/ਗੁਹਾਟੀ, 28 ਜੁਲਾਈ
ਅਸਾਮ ਦੇ ਮੋੋਰੀਗਾਉਂ ਜ਼ਿਲ੍ਹੇ ਵਿੱਚ ਮਦਰੱਸਾ ਚਲਾ ਰਹੇ ਬੰਗਲਾਦੇਸ਼ ਆਧਾਰਤ ਅਤਿਵਾਦੀ ਜਥੇਬੰਦੀ ਅੰਸਾਰੁਲ ਇਸਲਾਮ ਨਾਲ ਸਬੰਧਤ ਇੱਕ ਜਹਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੋਰੀਗਾਉਂ ਦੀ ਐੱਸਪੀ ਅਪਰਨਾ ਨਟਰਾਜਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮੋਇਰਾਬਾੜੀ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਸੋਹੋਰੀਆ ਵਿੱਚ ਚੱਲ ਰਹੇ ਇੱਕ ਮਦਰੱਸੇ ਵਿੱਚ ਸੂਹ ਦੇ ਆਧਾਰ ’ਤੇ ਛਾਪਾ ਮਾਰਿਆ ਗਿਆ ਅਤੇ ਇਸ ਦੌਰਾਨ ਮੁਸਤਫ਼ਾ ਨਾਂ ਦੇ ਜਹਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਸਤਫ਼ਾ ਕਥਿਤ ਤੌਰ ’ਤੇ ਗੈਰਕਾਨੂੰਨੀ ਅਤਿਵਾਦੀ ਜਥੇਬੰਦੀ ਦੇ ਵਿੱਤੀ ਲੈਣ-ਦੇਣ ਅਤੇ ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਲ ਸੀ। ਉਸ ਨੇ ਅੰਸਾਰੁਲ ਇਸਲਾਮ ਦੇ ਦੋ ਅਤਿਵਾਦੀਆਂ ਅਮੀਰੂਦੀਨ ਅੰਸਾਰੀ ਅਤੇ ਮਾਮੂਨ ਰਸ਼ੀਦ ਨਾਲ ਕਈ ਵਿੱਤੀ ਲੈਣ-ਦੇਣ ਕੀਤੇ ਸਨ, ਜੋ ਅਲ-ਕਾਇਦਾ ਨਾਲ ਸਬੰਧਤ ਹਨ। -ਪੀਟੀਆਈ