ਰਾਂਚੀ, 4 ਮਾਰਚ
ਝਾਰਖੰਡ ਦੇ ਪੱਛਮੀ ਸਿੰਘਭੂਮ ਦੇ ਹੋਯਾਭਾਤੂ ਪਿੰਡ ਕੋਲ ਜੰਗਲ ਵਿੱਚ ਅੱਜ ਸਵੇਰੇ ਪੌਣੇ ਨੌਂ ਵਜੇ ਜ਼ਮੀਨਦੋਜ਼ ਸੁਰੰਗ ਫਟਣ ਕਾਰਨ ਧਮਾਕਾ ਹੋਇਆ। ਇਸ ਧਮਾਕੇ ਵਿੱਚ ਪੁਲੀਸ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਤੇ ਇਕ ਜਵਾਨ ਗੰਭੀਰ ਫੱਟੜ ਹੋ ਗਿਆ। ਧਮਾਕੇ ਵਿੱਚ ਸੀਆਰਪੀਐੱਫ ਦਾ ਇਕ ਜਵਾਨ ਵੀ ਮਾਮੂਲੀ ਜ਼ਖਮੀ ਹੋ ਗਿਆ।