ਰਾਂਚੀ, 27 ਅਗਸਤ
ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਅੱਜ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਅਯੋਗ ਕਰਾਰ ਦੇਣ ਵਾਲਾ ਹੁਕਮ ਚੋਣ ਕਮਿਸ਼ਨ (ਈਸੀਆਈ) ਨੂੰ ਭੇਜ ਸਕਦੇ ਹਨ। ਰਾਜ ਭਵਨ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੋਰੇਨ ਦੇ ਸਿਆਸੀ ਭਵਿੱਖ ਦੀ ਬੇਯਕੀਨੀ ਕਾਰਨ ਰਾਜ ਦੇ ਸੱਤਾਧਾਰੀ ਗਠਜੋੜ ਦੇ ਮੈਂਬਰ ਮੀਟਿੰਗ ਦੇ ਤੀਜੇ ਦੌਰ ਲਈ ਸਵੇਰੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਇਕੱਠੇ ਹੋਏ। ਮਾਈਨਿੰਗ ਲੀਜ਼ ਮਾਮਲੇ ’ਚ ਸੋਰੇਨ ਦੀ ਵਿਧਾਨ ਸਭਾ ਮੈਂਬਰਸ਼ਿਪ ਖ਼ਤਰੇ ਵਿੱਚ ਹੈ।