ਖੂੰਟੀ, 4 ਮਈ
ਝਾਰਖੰਡ ਦੇ ਖੂੰਟੀ ਵਿੱਚ ਸੁਰੱਖਿਆ ਬਲਾਂ ਨੇ ਪੀਪਲਜ਼ ਲਬਿਰੇਸ਼ਨ ਫਰੰਟ ਆਫ ਇੰਡੀਆ (ਪੀਐੱਲਐੱਫਆਈ) ਦੇ ਸਬ-ਜ਼ੋਨਲ ਕਮਾਂਡਰ ਲਾਕਾ ਪਾਹਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਉਹ 40 ਤੋਂ ਵੱਧ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਸੀ। ਐੱਸਪੀ ਅਮਨ ਕੁਮਾਰ ਨੇ ਦੱਸਿਆ ਕਿ ਅੱਜ ਤੜਕੇ ਜੰਗਲ ਵਿੱਚ ਸੁਰੱਖਿਆ ਬਲਾਂ ਦੇ ਪੀਐੱਲਐੱਫਆਈ ਦਸਤੇ ਨਾਲ ਹੋਏ ਮੁਕਾਬਲੇ ਵਿੱਚ ਇਹ ਸਫਲਤਾ ਹਾਸਲ ਕੀਤੀ ਗਈ।