ਰਾਂਚੀ, 25 ਫਰਵਰੀ
ਝਾਰਖੰਡ ਦਾ ਇਨਾਮੀ ਮਾਓਵਾਦੀ ਉਮੇਸ਼ ਯਾਦਵ ਉਰਫ਼ ਵਿਮਲ ਅੱਜ ਇੱਥੇ ਪੁਲੀਸ ਦੇ ਇੰਸਪੈਕਟਰ ਜਨਰਲ (ਅਪਰੇਸ਼ਨ) ਅਮੋਲ ਵੇਨੂਕਾਂਤ ਹੋਮਕਰ ਅੱਗੇ ਆਤਮ ਸਮਰਪਣ ਕਰੇਗਾ। ਸੂਤਰਾਂ ਨੇ ਕਿਹਾ ਕਿ ਵਿਮਲ ਪਿਛਲੇ ਕਈ ਸਾਲਾਂ ਤੋਂ ਮਾਓਵਾਦੀਆਂ ਲਈ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਬੁੱਢਾਪਹਾੜ ਦੇ ਇਲਾਕੇ ‘ਚ ਸਰਗਰਮ ਸੀ ਪਰ ਹਾਲ ਦੀ ਘੜੀ ਉਹ ਕਈ ਮੁੱਦਿਆਂ ‘ਤੇ ਆਪਣੇ ਸੰਗਠਨ ਨਾਲ ਨਾਰਾਜ਼ ਸੀ। ਵਿਮਲ ਮੂਲ ਰੂਪ ਤੋਂ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਸਲੇਮਪੁਰ ਥਾਣੇ ਦੇ ਕਰੌਨਾ ਦਾ ਰਹਿਣ ਵਾਲਾ ਹੈ। 25 ਲੱਖ ਰੁਪਏ ਦਾ ਇਨਾਮੀ ਵਿਮਲ ਮਾਓਵਾਦੀ ਸੰਗਠਨ ਵੱਲੋਂ ਕੀਤੇ ਜਾ ਰਹੇ ਵਿਤਕਰੇ ਤੋਂ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਆਤਮ ਸਮਰਪਣ ਕਰਨ ਲਈ ਸੁਰੱਖਿਆ ਬਲਾਂ ਕੋਲ ਪਹੁੰਚ ਕੀਤੀ।