ਰਾਂਚੀ, 10 ਮਈ
ਝਾਰਖੰਡ ਦੀ ਮਾਈਨਿੰਗ ਸਕੱਤਰ ਪੂਜਾ ਸਿੰਘਲ ਮੰਗਲਵਾਰ ਨੂੰ ਰਾਂਚੀ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਖੂੰਟੀ ‘ਚ ਮਨਰੇਗਾ ਫੰਡਾਂ ਦੀ ਕਥਿਤ ਦੁਰਵਰਤੋਂ ਨਾਲ ਜੁੜੇ ਮਨੀ ਲਾਂਡਰਿੰਗ ਸਮੇਤ ਹੋਰ ਦੋਸ਼ਾਂ ‘ਤੇ ਪੁੱਛ ਪੜਤਾਲ ਲਈ ਪੇਸ਼ ਹੋਈ। ਈਡੀ ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਸਾਲ 2000 ਬੈਚ ਦੀ ਆਈਏਐੱਸ ਅਧਿਕਾਰੀ ਸਿੰਘਲ ਦਾ ਬਿਆਨ ਦਰਜ ਕਰਨ ਦੀ ਸੰਭਾਵਨਾ ਹੈ। ਏਜੰਸੀ ਨੇ 6 ਮਈ ਨੂੰ ਝਾਰਖੰਡ ਸਮੇਤ ਕੁਝ ਹੋਰ ਥਾਵਾਂ ‘ਤੇ ਛਾਪੇਮਾਰੀ ਦੌਰਾਨ ਸਿੰਘਲ ਅਤੇ ਉਸ ਦੇ ਕਾਰੋਬਾਰੀ ਪਤੀ ਅਭਿਸ਼ੇਕ ਝਾਅ ਤੋਂ ਪੁੱਛਪੜਤਾਲ ਕੀਤੀ ਸੀ।