ਰਾਂਚੀ, 11 ਜੁਲਾਈ
ਇੱਥੇ ਇੱਕ ਹੋਟਲ ਦੇ ਕਮਰੇ ਵਿੱਚੋਂ 55 ਸਾਲਾਂ ਦੇ ਇੱਕ ਵਿਅਕਤੀ ਅਤੇ ਉਸ ਦੇ ਪੁੱਤਰ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਗਲੇ ਕੱਟੇ ਹੋਏ ਸਨ। ਪੁਲੀਸ ਨੇ ਇਸ ਦੋਹਰੇ ਕਤਲ ਕਾਂਡ ਵਿੱਚ ਮੁੱਖ ਮੁਲਜ਼ਮ ਨੂੰ ਫੜਨ ਦਾ ਦਾਅਵਾ ਕੀਤਾ ਹੈ, ਜਿਸ ਦੀ ਪਛਾਣ ਕੁਮਾਰ ਵਜੋਂ ਦੱਸੀ ਗਈ ਹੈ। ਐੱਸਐੱਸਪੀ ਸੁਰੇਂਦਰ ਕੁਮਾਰ ਝਾਅ ਨੇ ਅੱਜ ਦੱਸਿਆ ਕਿ ਸਟੇਸ਼ਨ ਰੋਡ ਇਲਾਕੇ ਵਿੱਚ ਹੋਟਲ ਵਿਚੋਂ ਦੋਵੇਂ ਲਾਸ਼ਾਂ ਐਤਵਾਰ ਸ਼ਾਮ ਨੂੰ ਬਰਾਮਦ ਹੋਈਆਂ। ਮ੍ਰਿਤਕਾਂ ਦੀ ਪਛਾਣ ਨਾਗੇਸ਼ਵਰ ਮਹਿਤਾ (55) ਅਤੇ ਉਸ ਦੇ ਪੁੱਤਰ ਅਭਿਸ਼ੇਕ (25) ਜ਼ਿਲ੍ਹਾ ਹਜ਼ਾਰੀਬਾਗ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇੱਕ ‘ਸਿਟ’ ਕਾਇਮ ਕੀਤੀ ਗਈ ਹੈ।