ਰਾਂਚੀ (ਝਾਰਖੰਡ), 30 ਅਗਸਤ
ਝਾਰਖੰਡ ਵਿੱਚ ਰਾਜਨੀਤਿਕ ਉਥਲ-ਪੁਥਲ ਵਿਚਕਾਰ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਭਾਜਪਾ ‘ਤੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਕਰਨ ਦਾ ਦੋਸ਼ ਲਗਾਇਆ ਹੈ। ਸ੍ਰੀ ਸੋਰੇਨ ਨੇ ਕਿਹਾ, ‘ਉਹ(ਭਾਜਪਾ) ਸਿਰਫ ਵਿਧਾਇਕਾਂ ਨੂੰ ਖਰੀਦਦੇ ਅਤੇ ਵੇਚਦੇ ਹਨ ਪਰ ਅਸੀਂ ਜਨਤਾ ਲਈ ਕੰਮ ਕਰਦੇ ਹਾਂ ਅਤੇ ਅਜਿਹੇ ਵਪਾਰ ਨਹੀਂ ਕਰਦੇ। ਲੋਕ ਉਨ੍ਹਾਂ ਨੂੰ ਜਵਾਬ ਦੇਣਗੇ ਜੋ ਰਾਜਨੀਤੀ ਵਿੱਚ ਕਾਰੋਬਾਰ ਕਰ ਰਹੇ ਹਨ। ਮੈਨੂੰ ਮੇਰੇ ਮੁੱਖ ਮੁੱਖ ਮੰਤਰੀ ਅਹੁਦੇ ਦੀ ਚਿੰਤਾ ਨਹੀਂ, ਮੈਂ ਸਿਰਫ਼ ਝਾਰਖੰਡ ਦੇ ਲੋਕਾਂ ਬਾਰੇ ਚਿੰਤਤ ਹਨ। ਮੈਨੂੰ ਕੁਰਸੀ ਦੀ ਕਦੇ ਚਿੰਤਾ ਨਹੀਂ ਰਹੀ। ਮੈਨੂੰ ਸਿਰਫ਼ ਦਲਿਤਾਂ, ਆਦਿਵਾਸੀਆਂ ਅਤੇ ਸੂਬੇ ਦੇ ਲੋਕਾਂ ਦੀ ਚਿੰਤਾ ਹੈ।’