ਬੰਗਲੌਰ, 27 ਜਨਵਰੀ
ਏਆਈਏਡੀਐੱਮਕੇ ਵਿੱਚੋਂ ਕੱਢੀ ਨੇਤਾ ਵੀਕੇ ਸ਼ਸ਼ੀਕਲਾ ਨੂੰ ਅੱਜ ਇਥੋਂ ਦੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਉਹ ਕਰੋਨਾ ਪੀੜਤ ਹੋਣ ਤੋਂ ਬਾਅਦ ਵਿਕਟੋਰੀਆ ਵਿੱਚ ਹਸਪਤਾਲ ਵਿੱਚ ਦਾਖਲ ਹੈ ਅਤੇ ਹਸਪਤਾਲ ਵਿੱਚੋਂ ਉਸ ਦੀ ਰਿਹਾਈ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ। ਇੱਕ ਹਫਤਾ ਪਹਿਲਾਂ ਉਸ ਨੂੰ ਕਰੋਨਾ ਦੀ ਪੁਸ਼ਟੀ ਹੋਈ ਸੀ। ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ. ਜੈਲਲਿਤਾ ਦਾ ਕਰੀਬੀ ਦੋਸਤ ਸ਼ਸ਼ੀਕਲਾ ਫਰਵਰੀ 2017 ਤੋਂ ਇੱਥੇ 66 ਕਰੋੜ ਰੁਪਏ ਦੇ ਜਾਇਦਾਦ ਦੇ ਕੇਸ ਵਿੱਚ ਬੰਦ ਸੀ। ਹਸਪਤਾਲ ਦੇ ਬਾਹਰ ਸ਼ਸ਼ੀਕਲਾ ਦੇ ਸਮਰਥਕਾਂ ਦੀ ਭੀੜ ਸੀ ਅਤੇ ਆਪਣੇ ਆਗੂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ। ਸਮਰਥਕਾਂ ਨੇ ਇਸ ਸਮੇਂ ਦੌਰਾਨ ਮਠਿਆਈਆਂ ਵੀ ਵੰਡੀਆਂ।